Tuesday, March 16, 2010

ਰੁਖਸਤ

ਪਾ ਲੈਣਾ ਓਨਾ ਔਖਾ ਨਹੀਂ
ਜਿੰਨਾਂ ਕਿ ਖੋ ਦੇਣਾ
ਉਸ ਕਿਹਾ ਮੈਨੂੰ
ਵਿਛੜ ਜਾਣ ਤੋਂ ਪਹਿਲਾਂ
ਕਿੰਝ ਰੱਖੇਂਗਾ
ਜਜਬਾਤਾਂ ਨੂੰ,ਸੱਧਰਾਂ ਨੂੰ
ਦਿਲ ਅੰਦਰ ਲੁਕਾ
ਬੜੀ ਔਖੀ ਹੈ ਜਿੰਦਗੀ ਬਿਤਾਉਣੀ
ਇੱਕਲਿਆਂ ਰਹਿ ਕੇ
ਖੁਦ ਨਾਲ ਗੱਲਾਂ ਕਰਦਿਆਂ
…………………
ਮੇਰੀਆਂ ਖਾਮੋਸ਼ ਪਥਰਾਈਆਂ ਅੱਖਾਂ
ਕਹਿ ਰਹੀਆਂ ਸਨ
ਇੱਕ ਮੁਸਕਾਨ ਲਈ ਲੱਖਾਂ ਸੱਧਰਾਂ
ਕੁਰਬਾਨ ਕੀਤੀਆਂ ਜਾ ਸਕਦੀਆਂ ਨੇ
ਤੇ ਜਿੰਦਗੀ ਬਿਤਾਉਣ ਲਈ
ਕਾਫੀ ਹੁੰਦੀ ਹੈ ਇੱਕ ਯਾਦ
ਯਾਦਾਂ ਦੇ ਸਾਗਰ ਨੇ ਮੇਰੇ ਕੋਲ
ਬਸ ਇੱਕ ਮੁਸਕਾਨ ਦੇ ਜਾਵੀਂ
“ਰੁਖਸਤ” ਕਹਿ ਜਾਣ ਤੋਂ ਪਹਿਲਾਂ ।